Department of Punjabi

Slide 1

From the Desk of the Head of Department

Department of Punjabi

ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ

ਗੁਰੂ ਨਾਨਕ ਕਾਲਜ, ਬੁਢਲਾਡਾ(ਮਾਨਸਾ)

ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ, ਗੁਰੂ ਨਾਨਕ ਕਾਲਜ, ਬੁਢਲਾਡਾ ਨੇ ਆਪਣੇ 55 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਸੰਨ 1971 ਇਸ ਕਾਲਜ ਵਿਚ ਪੰਜਾਬੀ ਦਾ ਵਿਸ਼ਾਲਾਜ਼ਮੀ ਅਤੇ ਚੋਣਵੇਂ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਸ਼ੁਰੂ ਹੋਇਆ। ਇਸ ਵਿਭਾਗ ਵਿਚ ਡਾ. ਜਸਕਰਨ ਕੌਰ, ਡਾ. ਗੁਰਬਚਨ ਸਿੰਘ ਨਰੂਆਣਾ, ਪ੍ਰੋ. ਸੁਰਜਨ ਸਿੰਘ ਅਤੇ ਡਾ. ਸਤਗੁਰ ਸਿੰਘ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਡਾ.ਰਾਜਨਦੀਪ ਕੌਰ,ਐਸੋਸੀਏਟ ਪ੍ਰੋਫ਼ੈਸਰ ਇਸ ਅਹੁਦੇ 'ਤੇ ਕਾਰਜਸ਼ੀਲ ਹਨ। 1971 ਤੋਂ ਲੈ ਕੇ ਹੁਣ ਤੱਕ ਪੰਜਾਬੀ ਵਿਭਾਗ ਦੀਆਂ ਵਿਲੱਖਣ ਤੇ ਵਿਸ਼ੇਸ਼ ਪ੍ਰਾਪਤੀਆਂ ਨੇ ਇਸ ਨੂੰ ਸੰਸਥਾ ਦਾ ਮੋਹਰੀ ਵਿਭਾਗ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।ਸੰਸਥਾ ਵਿਚ 2003 ਵਿਚ ਪੋਸਟ- ਗ੍ਰੈਜੂਏਸ਼ਨ ਦਾ ਕੋਰਸ ਸ਼ੁਰੂ ਹੋਇਆ। ਹੁਣ ਤੱਕ 400 ਦੇ ਕਰੀਬ ਵਿਦਿਆਰਥੀ ਇਸ ਵਿਭਾਗ ਵਿਚੋਂ ਪਾਸ ਆਊਟ ਹੋਏ ਹਨ ਜਿਹੜੇ ਭਾਈ ਵੀਰ ਸਿੰਘ ਸਾਹਿਤ ਸਦਨ ਬੁਢਲਾਡਾ ਰਜਿ.ਸਾਹਿਤ ਸਦਨ ਰਾਹੀਂ ਵਿਭਾਗ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਵਿਚ 100 ਦੇ ਕਰੀਬ ਵਿਦਿਆਰਥੀ ਵੱਖ ਵੱਖ ਸਕੂਲਾਂ/ਕਾਲਜਾਂ/ਯੂਨੀਵਰਸਿਟੀ-ਕਾਲਜਾਂ ਵਿਚ ਅਧਿਆਪਨ ਕਾਰਜ ਕਰ ਰਹੇ ਹਨ। ਖੁਸ਼ੀ ਦੀ ਗੱਲ ਹੈ ਕਿ 100 ਦੇ ਕਰੀਬ ਵਿਦਿਆਰਥੀਆਂ ਨੇ ਯੂ.ਜੀ.ਸੀ.- ਨੈੱਟ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ 20 ਦੇ ਕਰੀਬ ਵਿਦਿਆਰਥੀ ਯੂ.ਜੀ.ਸੀ-ਜੇ.ਆਰ.ਐੱਫ. ਦੀ ਪ੍ਰੀਖਿਆ ਪਾਸ ਕਰਕੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੀਐੱਚ. ਡੀ. ਕਰ ਰਹੇ ਹਨ। 2003 ਤੋਂ ਹੁਣ ਤੱਕ 6 ਵਿਦਿਆਰਥੀਆਂ ਨੇ ਪੰਜਾਬ, ਪੰਜਾਬ ਤੋਂ ਬਾਹਰ ਦੀਆਂ ਸਰਕਾਰੀ/ਗੈਰ- ਸਰਕਾਰੀ ਯੂਨੀਵਰਸਿਟੀਆਂ ਤੋਂ ਪੀਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ 15 ਦੇ ਕਰੀਬ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਤੋਂ ਪੀਐੱਚ. ਡੀ. ਦੀ ਡਿਗਰੀ ਕਰ ਰਹੇ ਹਨ। ਇਸ ਤਰ੍ਹਾਂ ਹੀ ਵਿਭਾਗ ਦੇ 30 ਦੇ ਕਰੀਬ ਵਿਦਿਆਰਥੀਆਂ ਨੇ ਵੱਖ ਵੱਖ-ਵੱਖ ਯੂਨੀਵਰਸਿਟੀਆਂ ਤੋਂ ਮਾਸਟਰ ਆੱਫ਼ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਲਾਨੇ ਨਤੀਜਿਆਂ ਵਿਚ ਪਹਿਲੇ ਬੈਚ ਦਾ ਵਿਦਿਆਰਥੀ ਪਲਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦਾ ਟੌਪਰ ਰਿਹਾ ਹੈ। ਸੈਸ਼ਨ 2015-17 ਦੀ ਵਿਦਿਆਰਥਣ ਸੰਦੀਪ ਕੌਰ ਅਤੇ 2020-2022 ਬੈਚ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਯੂਨੀਵਰਸਿਟੀ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਵੱਲੋਂ ਮਹਿੰਦਰ ਸਿੰਘ ਯਾਦਗਾਰੀ ਗੋਲਡ ਮੈਡਲ ਪ੍ਰਾਪਤ ਕੀਤਾਅਤੇ ਹੋਣਹਾਰ ਵਿਦਿਆਰਥਣਾਂ ਬਲਜਿੰਦਰ ਕੌਰ ਅਤੇ ਮਨਜੀਤ ਕੌਰ ਦਾ ਨਾਮ ਯੂਨੀ. ਮੈਰਿਟ ਸੂਚੀ ਵਿਚ ਆਇਆ।

ਇਸ ਤਰ੍ਹਾਂ ਇਸ ਵਿਭਾਗ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਵਿਚ ਪੰਜਾਬੀ ਚਿੰਤਨ/ਫਲਸਫੇ ਵਿਚ ਡਾ. ਗੁਰਬਚਨ ਸਿੰਘ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਪੰਜਾਬ ਦੀ ਰਹਿਤਲੀ ਵਿਧਾ ਢਾਡੀ ਕਲਾ ਦੇ ਖੇਤਰ ਵਿਚ ਡਾ. ਸਤਗੁਰ ਸਿੰਘ ਪਹਿਲੇ ਅਧਿਆਪਕ ਹਨ ਜਿਹਨਾਂ ਨੇ ਢਾਡੀ ਕਲਾ ਦਾ ਇਤਿਹਾਸ ਲਿਖਿਆ। ਮੌਜੂਦਾ ਮੁਖੀ ਪੰਜਾਬੀ ਵਿਭਾਗ ਡਾ. ਰਾਜਨਦੀਪ ਕੌਰ ਨੇ ਬਹੁ-ਭਾਸ਼ੀ ਗਿਆਨ ਦੇ ਨਾਲ-ਨਾਲ ਮੱਧਕਾਲੀ ਪੰਜਾਬੀ ਸਾਹਿਤ ਦੀ ਪਾਠਾਤਮਕ ਅਰਥ-ਵਿਗਿਆਨਕ ਪੜ੍ਹਤ ਲਈ ਨਵੀਂ ਸਿਧਾਂਤਕ ਘਾੜਤ ਅਤੇ ਭਾਸ਼ਾ-ਚਿੰਤਨ ਦੀਆਂ ਨਵੀਨ ਪ੍ਰਣਾਲੀਆਨੂੰ ਆਪਣੇ 22 ਸਾਲਾਂ ਦੇ ਖੋਜ-ਭਰਪੂਰ ਤਜ਼ਰਬੇ ਨਾਲ 80 ਮੌਲਿਕ ਖੋਜ-ਪੱਤਰਾਂ ਤੇ ਕਿਤਾਬਾਂ ਰਾਹੀਂ ਪ੍ਰਸਤੁਤ ਕੀਤਾ।ਇਸ ਸਿਧਾਂਤਕ ਪਹੁੰਚ ਵਿਧੀਨੂੰ ਆਪਣੇ ਪੰਜ ਖੋਜਾਰਥੀਆਂ ਸਮੇਤ ਵਿਭਿੰਨ ਯੂਨੀਵਰਸਿਟੀਆਂ ਦੇ ਖੋਜਾਰਥੀ ਆਪਣੇ ਖੋਜ- ਕਾਰਜ ਦਾ ਹਿੱਸਾ ਬਣਾ ਰਹੇ ਹਨ। ਇਨ੍ਹਾਂ ਦੀ ਪੁਸਤਕ 'ਆਸਾ ਦੀ ਵਾਰ:ਸਰੂਪ ਤੇ ਸੰਚਾਰ’ ਪਿਛਲੇ ਲੰਮੇ ਸਮੇਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸਹਾਇਕ ਸਮੱਗਰੀ ਵਜੋਂ ਸ਼ਾਮਿਲ ਰਹੀ ਹੈ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਵਿਸ਼ਵ-ਪੱਧਰ ‘ਤੇ ਪ੍ਰਸਾਰਨ ਲਈ ਅੰਤਰ-ਰਾਸ਼ਟਰੀ ਪ੍ਰੋਜੈਕਟ ਦੇ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਨਾਮਜ਼ਦ ਹਨਵਿਭਾਗ ਦੇ ਅਧਿਆਪਕ ਗੁਰਦੀਪ ਸਿੰਘ  ਵੱਲੋਂ ਅਨੁਵਾਦਿਤ/ਸੰਪਾਦਿਤ ਪੁਸਤਕ ਭਾਰਤੀ ਭਾਸ਼ਾਵਾਂ ਦੀ ਕਵਿਤਾ ਨਵੀਂ ਸਿੱਖਿਆ ਨੀਤੀ ਤਹਿਤ ਬਣੇ ਪਾਠਕ੍ਰਮ ਵਿਚ ਦਿੱਲੀ ਯੂਨੀਵਰਸਿਟੀ ਦਿੱਲੀ ਦੇ ਬੀ.ਏ. ਭਾਗ ਤੀਜਾ ਵਿਚ ਪੜ੍ਹਾਈ ਜਾਂਦੀ ਹੈ। ਉਹ ਇਸ ਸਮੇਂ ਪੰਜਾਬ ਸਾਹਿਤ ਅਕਾਦਮੀ ਦੇ ਐਸੋਸੀਏਟ ਮੈਂਬਰ ਵਜੋਂ ਕਾਰਜਸ਼ੀਲ ਹਨ ਅਤੇ ‘ਇਹ ਦੇਸ ਪੰਜਾਬ ਦੀ ਸਮਝ ਨਾਹੀਂ’ ਪੁਸਤਕ ‘ਤੇ ਸਾਲ-2025 ਦਾ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਡਾ.ਅਤਰ ਸਿੰਘ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਵਿਭਾਗ ਦੇ ਅਧਿਆਪਕਾਂ ਵੱਲੋਂ 100 ਦੇ ਕਰੀਬ ਲਿਖੇ ਖੋਜ ਪੱਤਰ ਯੂ.ਜੀ.ਸੀ. ਕੇਅਰ ਲਿਸਟ, ਰੈਫਰਡ ਜਰਨਲ ਅਤੇ ਹੋਰ ਖੋਜ- ਰਸਾਲਿਆਂ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਤਰ੍ਹਾਂ 25 ਦੇ ਕਰੀਬ ਪੁਸਤਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪਬਲੀਕੇਸ਼ਨ ਤੋਂ ਛਪੀਆਂ ਹੋਈਆਂ ਹਨ ਅਤੇ ਕੁਝ ਛਪਾਈ ਅਧੀਨ ਹਨ। ਵਿਭਾਗ ਦਾ ਖੋਜ ਰਸਾਲਾ 'ਪ੍ਰਗਾਸ’ ਪੁਸਤਕ ਰੂਪ ਵਿਚ ਲਗਾਤਾਰ ਛਪਦਾ ਹੈ, ਜਿਸ ਦੇ ਦੋ ਅੰਕ ਪ੍ਰਕਾਸ਼ਿਤ ਹਨ ਅਤੇ ਨਵਾਂ ਅੰਕ ਛਪਾਈ ਅਧੀਨ ਹੈ।

ਇਸ ਤਰ੍ਹਾਂ ਵਿਭਾਗ ਦੇ ਵਿਦਿਆਰਥੀ ਦੀਪਕ ਕੁਮਾਰ (ਸਾਹਿਤਕ ਨਾਮ ਦੀਪਕ ਧਲੇਵਾਂ) ਨੂੰ ਭਾਰਤੀ ਯੁਵਾ ਸਾਹਿਤ ਅਕਾਦਮੀ ਦਿੱਲੀ ਵੱਲੋਂ ਉਸਦੀ ਕਿਤਾਬ 'ਮਲਾਹਾਂ ਤੋਂ ਬਿਨਾਂ' ਨੂੰ ਯੁਵਾ ਐਵਾਰਡ ਨਾਲ ਸਨਮਾਨਿਆ ਗਿਆ ਹੈ।ਡਾ. ਵੀਰਦਵਿੰਦਰ ਸਿੰਘ (ਬੀ. ਏ.) ਦੀ ਪੁਸਤਕ 'ਪਾ ਦੇ ਪੈਲ਼ਾਂ' ਅਤੇ ਹਰਮਨਜੀਤ ਸਿੰਘ (ਬੀ.ਏ.) ਦੀ ਪੁਸਤਕ 'ਰਾਣੀ ਤੱਤ' ਨੂੰ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਯੁਵਾ ਐਵਾਰਡ ਮਿਲੇ ਹਨ। ਇਹ ਵਿਭਾਗ/ਕਾਲਜ ਸਮੁੱਚੇ ਭਾਰਤ ਦਾ ਪਹਿਲਾ ਕਾਲਜ ਹੈ ਜਿਸਦੇ ਤਿੰਨ ਵਿਦਿਆਰਥੀਆਂ ਨੂੰ ਯੁਵਾ ਐਵਾਰਡ ਪ੍ਰਾਪਤ ਹੋਇਆਹੈਹਰਮਨਜੀਤ ਸਿੰਘ ਨੂੰ ਪਿਛਲੇ ਕਈ ਸਾਲਾਂ ਤੋਂ ਬੈਸਟ ਗੀਤਕਾਰ ਐਵਾਰਡ ਮਿਲ ਰਿਹਾ ਹੈ। ਹੋਣਹਾਰ ਵਿਦਿਆਰਥੀ ਗੁਰਦਾਸ ਸਿੰਘ ਨੇ 2022 ਦੇ ਮਾਸਟਰ ਕੇਡਰ ਇਮਿਤਹਾਨ ਵਿਚੋਂ ਪੂਰੇ ਪੰਜਾਬ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਵਿਭਾਗ ਦਾ ਨਾਮ ਰੌਸ਼ਨ ਕੀਤਾ  ਵਿਭਾਗ ਵਿਚੋਂ ਪੜ੍ਹੇ ਵਿਦਿਆਰਥੀ ਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਕੁਲਦੀਪ ਸਿੰਘ, ਕੁਲਦੀਪ ਅਚਾਨਕ ਅਤੇ ਗੁਲਜ਼ਾਰ ਸਿੰਘ ਦਾ ਨਾਮ ਨਵੇਂ ਉੱਭਰਦੇ ਕਵੀਆਂ ਵਿਚ ਸ਼ੁਮਾਰ ਹੈ। ਵਿਭਾਗ ਵਿਚ ਪੜ੍ਹੇ ਵਿਦਿਆਰਥੀ ਪੰਜਾਬ ਸਮੇਤ ਦਿੱਲੀ ਅਤੇ ਹਰਿਆਣੇ ਵਿਖੇਵੱਖ-ਵੱਖ ਸਕੂਲਾਂ ਵਿਚ ਬਤੌਰ ਅਧਿਆਪਕ/ਇੰਚਾਰਜ/ ਪ੍ਰਿੰਸੀਪਲ ਕਾਰਜ ਕਰ ਰਹੇ ਵਿਦਿਆਰਥੀਆਂ ਨੇ ਪ੍ਰਬੰਧਕ ਵਜੋਂ ਵੱਡੀਆਂ ਭੂਮਿਕਾਵਾਂ ਨਿਭਾਈਆਂ ਹਨ। ਇਹ ਦੱਸਦਿਆਂ ਮਾਣ ਹੋ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਗਰੀਨ ਸਕੂਲ ਐਵਾਰਡ ਵਿਚ ਸ. ਜਸਮੇਲ ਸਿੰਘ, ਇੰਚਾਰਜ -ਪ੍ਰਿੰਸੀਪਲ ਸ.ਸ.ਸ. ਮਲਕੋਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਅਤੇ ਇਸ ਵਰ੍ਹੇ ਪੰਜਾਬ ਸਰਕਾਰ ਵੱਲੋਂ ਐਲਾਨੇ ਭਗਤ ਸਿੰਘ ਗਰੀਨ ਸਕੂਲ ਐਵਾਰਡ ਵਿਚ ਉਸਦੇ ਸਕੂਲ ਨੂੰ ਚੁਣਿਆ ਗਿਆ ਹੈ। ਵਿਭਾਗ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਜਿਸਨੇ ਲੰਮਾ ਸਮਾਂ ਮਾਈ ਭਾਗੋ ਡਿਗਰੀ ਕਾਲਜ ਸੇਵਾਵਾਂ ਦਿੱਤੀਆਂ ਹਨ, ਨੂੰ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਦੋ ਵਾਰ ਬੈਸਟ ਪ੍ਰੋਗਰਾਮ ਅਫ਼ਸਰ ਦਾ ਐਵਾਰਡ ਪ੍ਰਾਪਤ ਹੋਇਆ ਹੈ। ।ਆਪਣੀ ਪ੍ਰਾਪਤੀਆਂ ਦੀ ਇਸ ਨਿਰੰਤਰਤਾ ਨੂੰ ਵਿਭਾਗ ਦੇ ਵਿਦਿਆਰਥੀ ਤੇ ਅਧਿਆਪਕ ਨਿਰੰਤਰ ਕਾਇਮ ਰੱਖਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ

ਪੰਜਾਬੀ ਵਿਭਾਗ ਵਿਚ ਦਾਖ਼ਲਾ ਲੈਣ ਵਾਲੇ ਹਰ ਵਿਦਿਆਰਥੀ ਦਾ ਵਿਭਾਗ ਦਿਲੋਂ ਸਵਾਗਤ ਕਰਦਾ ਹੈ

ਡਾ. ਰਾਜਨਦੀਪ ਕੌਰ

ਐਸੋਸੀੲਟ ਪ੍ਰੋਫ਼ੈਸਰ ਅਤੇ ਮੁਖੀ

ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ

 ਸੰਪ: 98557-67477

 

Contact Us

Department of Punjabi

Email: rajan_deep_gndu@yahoo.co.in

Mobile: Dr. Rajandeep Kaur - 98557-67477

Address
Guru Nanak College Budhlada Breata Jakhal Road Budhlada Mansa Punjab 151502
Phone

Reception : 76580-53146

Email

Office : gncbudhlada@yahoo.co.in

Follow Us On